Saturday, June 5, 2010

Punjabi Gazal De Rang - ਕੁਝ ਚੋਣਵੇਂ ਸ਼ਿਅਰ

ਜੇ ਕੰਨ ਪੜਵਾ ਕੇ ਵੀ ਸੱਜਣਾ ਦੇ ਦਿਲ ਦਾ ਤਖਤ ਮਿਲ ਜਾਏ

ਤਾਂ ਫਿਰ ਤਖਤਾਂ ਲਈ ਜਾ ਕੇ ਹਜ਼ਾਰੇ ਕੌਣ ਵੇਹੰਦਾ ਏ। (ਕਰਤਾਰ ਸਿੰਘ ਬਲੱਗਣ)


ਫੁੱਲ ਤੋੜ ਕੇ ਪੱਥਰ ਤੇ ਚੜ੍ਹਾ ਦਿੱਤਾ

ਪੁਜਾਰੀ ਕਿਤਨਾ ਨਾਦਾਨ ਨਿਕਲਿਆ ਏ (ਹਜਾਰਾ ਸਿੰਘ ਗੁਰਦਾਸਪੁਰੀ)


ਹੁਣ ਕਿਸੇ ਗੱਲ ਦਾ ਨਾ ਤੂੰ ਗੁੱਸਾ ਨਾ ਕਰੇਂ

ਹਾਏ ਛੇੜਖਾਨੀ ਦਾ ਮਜ਼ਾ ਜਾਂਦਾ ਰਿਹਾ। (ਚਾਨਣ ਗੋਬਿੰਦਪੁਰੀ)





ਕਿਸੇ ਥਲ ਚੋਂ ਮਾਰੀ ਹਾਕ, ਅਸਾਂ ਉਸ ਖਾਤਰ ਬਿਰਖ ਦੀ ਛਾਂ ਬਣ ਗਏ

ਉਹ ਪਲ ਦੋ ਪਲ ਬਹਿ ਚਲੇ ਗਏ, ਅਸੀਂ ਮੁੜ ਖੰਡਰ ਜਿਹੀ ਥਾਂ ਬਣ ਗਏ (ਬਚਨਜੀਤ)


ਉਮਰ ਭਰ ਤਾਂਘਦੇ ਰਹੇ ਦੋਵੇਂ, ਫਾਸਲਾ ਸੀ ਕਿ ਮੇਟਿਆ ਨਾ ਗਿਆ

ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ, ਤੈਥੋਂ ਖੜ ਕੇ ਉਡੀਕਿਆ ਨਾ ਗਿਆ (ਵਿਜੇ ਵਿਵੇਕ)


ਤੂੰ ਨਦੀ ਹੈਂ ਇਕ ਸਮੁੰਦਰ ਵਾਸਤੇ ਵਹਿਣਾ ਹੈ ਤੂੰ

ਮੇਰੀ ਮਿੱਟੀ ਤਾਂ ਅਕਾਰਨ, ਖੋਰਦੇ ਰਹਿਣਾ ਹੈ ਤੂੰ (ਗੁਰਤੇਜ ਕੁਹਾਰਵਾਲਾ)


ਕੌਣ ਉਮੀਦਾਂ ਦੇ ਦਰਵਾਜੇ ਆਪਣੇ ਹੱਥੀਂ ਬੰਦ ਹੈ ਕਰਦਾ

ਤੇਜ ਹਵਾ ਦਾ ਕੋਈ ਬੁੱਲਾ ਆ ਕੇ ਬੂਹਾ ਢੋ ਜਾਂਦਾ ਹੈ (ਬਰਜਿੰਦਰ ਚੌਹਾਨ)


ਮੇਰੇ ਪਾਣੀਆਂ ਵਿਚ ਠਿੱਲ ਕਦੇ, ਮੈਨੂੰ ਰੂਹ ਤੋਂ ਰੂਹ ਤਕ ਵੀ ਮਿਲ ਕਦੇ

ਇਉਂ ਨਦੀ ਦੇ ਕੰਢੇ ਤੇ ਬੈਠ ਕੇ, ਕੀ ਕਿਸੇ ਦੀ ਬੁਝਦੀ ਏ ਪਿਆਸ ਦੱਸ (ਸੁਖਵਿੰਦਰ ਅੰਮ੍ਰਿਤ)



ਆਮ ਇਨਸਾਨ ਹਾਂ, ਸਿਕੰਦਰ ਨਹੀਂ

ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖਾਹਿਸ਼ ਕੋਈ

ਇਹ ਜ਼ਮਾਨਾ ਤਾਂ ਐਵੇਂ ਫ਼ਤਹਿ ਹੋ ਗਿਆ

ਸਿਰਫ ਤੈਨੂੰ ਫ਼ਤਹਿ ਕਰਦਿਆਂ ਕਰਦਿਆਂ (ਸੁਰਜੀਤ ਸਖੀ)

No comments:

Post a Comment